जै बाबा शेरे शाह जी | जै बाबा मुराद शाह जी | जै बाबा लाडी शाह जी
“झोली भर जाएगी मुरादों से तेरी, सच्चे दिल से देख मांगकर”
फिर बाबा मुराद शाह जी वहीँ रहने लगे जहाँ शेरे शाह जी रहते थे. उस समय वहां जंगल की तरह था और एक पानी का तालाब था जहाँ आज एक खूबसूरत दरबार है. बाबा मुराद शाह जी हीर पढ़ते रहते थे और अपने मुरशद को याद करते रहते थे. बाबा जी के पास एक बन्दर और एक तुम्बी भी थी. एक दिन बाबा जी बैठे थे तभी एक औरत को रोटी का डिब्बा लेकर जाते देखा, बाबा जी ने उसको आवाज़ लगायी और कहा “माता कहाँ जा रही हो?”. औरत ने कहा “मेरे लड़कों को फांसी होने वाली है मैं उनके लिए रोटी लेकर जा रही हूँ”. बाबा जी बोले वह तो बरी हो गए. औरत को लगा कि वह मज़ाक कर रहे हैं. जब वह आगे गयी तो वहां खड़े एक पुलिस वाले ने बताया की तुम्हारे लड़के तो बरी होगए और चले गए. फिर वह औरत दुबारा बाबा जी के पास गयी, वह अक्सर उनके लिए चाय लेकर आती और उनके कपडे धोकर साफ़ रख जाती. बाबा जी उस औरत को अपनी माँ समझते थे. एक दिन बाबा जी ने उस औरत को कहा "माता तुम्हारे लड़कों को इंग्लैंड भेज दें ?" वह कहने लगी हम तो बहुत गरीब हैं हम कैसे भेज सकते हैं. बाबा जी ने कहा मैंने तुम्हे अपनी माँ कहा है, अपने लड़कों को बोलो दिल्ली जा कर इस इंसान से मिलें, वह बाहर ज़रूर चले जाएंगे. ऐसे ही हुआ और कुछ समय बाद दोनो लड़के इंग्लैंड पहुँच गए.
बाबा मुराद शाह जी हर साल मेला भी करवाते थे जिस पर कव्वाली होती, और उस समय कुछ ही गिनती के लोग आते। कव्वाली की महफ़िल हर साल एक मलेरकोटला के कव्वाल शुरू करते थे. उस समय के मुताबिक बाबा जी के पास जो पैसे थे वह उनको दिए और कहा मेरे बाद लाडी शाह जी यहाँ आएंगे और तुम्हारा हिसाब तुम्हारे बेटे और पोतों को कितने गुना करके लौटाएंगे. आज भी वही कव्वालों की पीढ़ी दर पीढ़ी चलती आ रही है और अब भी मेले पर वही कव्वाल कव्वाली शुरू करते हैं. ऐसे ही समय निकलता रहा, बाबा मुराद शाह जी हमेशा नंगे पाऊं चलते थे. बाबा शेरे शाह जी ने एक बार कहा था मुराद जिस दिन तुम्हारे पैर में काँटा चुभ गया समझ लेना मैं दुनिया छोड़ गया. एक दिन चलते चलते बाबा मुराद शाह जी के पैर में काँटा चुभ जाता है. बाबा जी से अपने मुरशद का विछोड़ा सहा ना गया और वह भी जल्दी ही 28 साल की उम्र 1960 में शरीर छोड़ गए. बाबा मुराद शाह जी ने 24 साल की उम्र में फकीरी शुरू की और 28 साल की उम्र में चोला छोड़ दिया, सिर्फ 4 साल में वली हो जाना बहुत बड़ी बात है.
In Punjabi
“ਝੋਲੀ ਭਰ ਦੇਊਂ ਮੁਰਾਦਾਂ ਨਾਲ ਤੇਰੀ, ਤੂੰ ਸੱਚੇ ਦਿਲੋਂ ਦੇਖ ਮੰਗ ਕੇ”
ਫੇਰ ਬਾਬਾ ਮੁਰਾਦ ਸ਼ਾਹ ਜੀ ਉੱਥੇ ਹੀ ਰਹਿਣ ਲੱਗੇ ਜਿੱਥੇ ਸ਼ੇਰੇ ਸ਼ਾਹ ਜੀ ਰਹਿੰਦੇ ਸੀ. ਉਸ ਵੇਲੇ ਉੱਥੇ ਜੰਗਲ ਵਾਂਗ ਸੀ ਤੇ ਇੱਕ ਪਾਣੀ ਦਾ ਤਾਲਾਬ ਸੀ ਜਿੱਥੇ ਅੱਜ ਇੱਕ ਖੂਬਸੁਰਤ ਦਰਬਾਰ ਹੈ. ਬਾਬਾ ਮੁਰਾਦ ਸ਼ਾਹ ਜੀ ਹੀਰ ਪੜ੍ਹਦੇ ਰਹਿੰਦੇ ਸੀ ਤੇ ਆਪਣੇ ਮੁਰਸ਼ਦ ਨੂੰ ਯਾਦ ਕਰਦੇ ਰਹਿੰਦੇ ਸੀ. ਬਾਬਾ ਮੁਰਾਦ ਸ਼ਾਹ ਜੀ ਕੋਲ ਇੱਕ ਬਾਂਦਰ ਤੇ ਇੱਕ ਤੂੰਬੀ ਵੀ ਹੁੰਦੀ ਸੀ. ਇੱਕ ਦਿਨ ਬਾਬਾ ਜੀ ਬੈਠੇ ਸੀ ਤੇ ਇੱਕ ਬਜ਼ੁਰਗ ਔਰਤ ਰੋਟੀ ਦਾ ਡੱਬਾ ਲੈ ਕੇ ੳੱਥੋਂ ਲੰਗੀ, ਬਾਬਾ ਜੀ ਉਸ ਨੂੰ ਰੋਜ ਹੀ ਰੋਟੀ ਦਾ ਡੱਬਾ ਲੈ ਕੇ ਜਾਂਦੇ ਦੇਖਦੇ ਸੀ, ਬਾਬਾ ਜੀ ਨੇ ਉਸ ਨੂੰ ਆਵਾਜ਼ ਮਾਰੀ ਤੇ ਕਿਹਾ "ਮਾਤਾ ਕਿੱਥੇ ਚੱਲੀ?" ਤੇ ਔਰਤ ਕਿਹੰਦੀ ਮੇਰੇ ਮੁੰਡਿਆਂ ਨੂੰ ਪਰਸੋੰ ਫਾਂਸੀ ਹੋਣ ਵਾਲੀ ਹੈ, ਉਨ੍ਹਾਂ ਲਈ ਰੋਟੀ ਲੈਕੇ ਜਾ ਰਹੀ ਹਾਂ. ਬਾਬਾ ਜੀ ਕਹਿੰਦੇ “ਓਹ ਤਾਂ ਬਰ੍ਹੀ ਹੋਗਏ”. ਔਰਤ ਨੂੰ ਲੱਗਿਆ ਕੀ ਓਹ ਮਜ਼ਾਕ ਕਰ ਰਹੇ ਨੇ. ਜਦੋਂ ਅੱਗੇ ਗਈ ਤਾਂ ਉੱਥੇ ਖੜੇ ਇੱਕ ਪੋਲਿਸ ਵਾਲੇ ਨੇ ਕਿਹਾ "ਮਾਤਾ ਤੇਰੇ ਮੁੰਡੇ ਤਾਂ ਬਰ੍ਹੀ ਹੋਗਏ ਤੇ ਚਲੇ ਗਏ”. ਫੇਰ ਓਹ ਮਾਤਾ ਬਾਬਾ ਮੁਰਾਦ ਸ਼ਾਹ ਜੀ ਕੋਲ ਵਾਪਸ ਜਾਂਦੀ ਹੈ, ਓਹ ਅਕਸਰ ਉਨ੍ਹਾਂ ਲਈ ਚਾਹ੍ਹ ਲੈਕੇ ਆਉਂਦੀ ਤੇ ਉਨ੍ਹਾਂ ਦੇ ਕੱਪੜੇ ਲੈ ਜਾਂਦੀ ਤੇ ਧੋਕੇ ਸਾਫ਼ ਕੱਪੜੇ ਵਾਪਸ ਰੱਖ ਜਾਂਦੀ. ਬਾਬਾ ਜੀ ਉਸ ਔਰਤ ਨੂੰ ਆਪਣੀ ਮਾਂ ਸਮਝਦੇ ਸੀ, ਇੱਕ ਦਿਨ ਬਾਬਾ ਜੀ ਨੇ ਕਿਹਾ "ਮਾਤਾ ਤੇਰੇ ਮੁੰਡੇਆਂ ਨੂੰ ਆਪਾਂ ਇੰਗ਼ਲੈਂਡ ਭੇਜ ਦਈਏ?" ਮਾਤਾ ਕਹਿੰਦੀ ਅਸੀਂ ਤਾਂ ਬਹੁਤ ਗਰੀਬ ਹਾਂ ਅਸੀਂ ਕਿੱਦਾਂ ਭੇਜ ਸਕਦੇ ਹਾਂ. ਬਾਬਾ ਜੀ ਕਹਿੰਦੇ ਮੈਂ ਤੈਨੂੰ ਮਾਂ ਕਿਹਾ ਹੈ, ਆਪਣੇ ਮੁੰਡੇਆਂ ਨੂੰ ਕਹਿ ਦਿੱਲੀ ਜਾ ਕੇ ਇਸ ਬੰਦੇ ਨੂੰ ਮਿਲ ਲੇਣ ਓਹ ਬਾਹਰ ਚਲੇ ਜਾਣਗੇ. ਇੱਦਾਂ ਹੀ ਹੋਇਆ ਤੇ ਕੁੱਛ ਸਮੇਂ ਬਾਅਦ ਦੋਨੋ ਮੁੰਡੇ ਇੰਗ਼ਲੈਂਡ ਪਹੁੰਚ ਗਏ.
ਬਾਬਾ ਮੁਰਾਦ ਸ਼ਾਹ ਜੀ ਹਰ ਸਾਲ ਮੇਲਾ ਵੀ ਕਰਵਾਉਂਦੇ, ਜਿਸਤੇ ਕ਼ਵਾੱਲੀ ਹੁੰਦੀ ਸੀ, ਜਿਸ ਵਿੱਚ ਗਿਣਤੀ ਦੇ ਹੀ ਲੋਗ ਆਉਂਦੇ. ਹਰ ਸਾਲ ਇੱਕ ਮਲੇਰਕੋਟਲੇ ਤੋਂ ਕੱਵਾਲ਼ ਆਕੇ ਗਾਉਂਦੇ ਸੀ, ਉਸ ਸਮੇਂ ਮੁਤਾਬਿਕ ਬਾਬਾ ਜੀ ਕੋਲ ਜੋ ਪੈਸੇ ਹੁੰਦੇ ਸੀ ਉਨ੍ਹਾਂ ਦੇ ਦਿੱਤੇ ਤੇ ਕਿਹਾ ਮੇਰੇ ਤੋਂ ਬਾਦ ਲਾਡੀ ਸ਼ਾਹ ਜੀ ਇੱਥੇ ਆਉਣਗੇ, ਤੇ ਤੇਰਾ ਹਿਸਾਬ ਤੇਰੇ ਪੁੱਤ ਤੇ ਤੇਰੇ ਪੋਤਿਆਂ ਨੂੰ ਕਿੰਨੇ ਗੁਣਾ ਕਰਕੇ ਪੂਰਾ ਕਰਣਗੇ. ਅੱਜ ਵੀ ਓਹੀ ਕਵਾਲ ਦੀ ਪੀਢ਼ੀ ਦਰ ਪੀਢ਼ੀ ਚੱਲਦੀ ਆ ਰਹੀ ਹੈ, ਤੇ ਹੁਣ ਵੀ ਮੇਲੇ ਵਿੱਚ ਓਹੀ ਕੱਵਾਲ਼ ਕ਼ਵਾੱਲੀ ਸ਼ੁਰੂ ਕਰਦੇ ਹਨ.| ਇੱਦਾਂ ਹੀ ਸਮਾਂ ਲੰਗਦਾ ਰਿਹਾ ਬਾਬਾ ਮੁਰਾਦ ਸ਼ਾਹ ਜੀ ਹਮੇਸ਼ਾ ਨੰਗੇ ਪੈਰੀ ਚੱਲਦੇ ਸੀ. ਬਾਬਾ ਸ਼ੇਰੇ ਸ਼ਾਹ ਜੀ ਨੇ ਇੱਕ ਵਾਰ ਕਿਹਾ ਸੀ ਮੁਰਾਦ ਜਿਸ ਦਿਨ ਤੇਰੇ ਪੈਰੀ ਕੰਡਾ ਚੁੱਭ ਗਿਆ ਸਮਝ ਲਈਂ ਮੈਂ ਦੁਨੀਆਂ ਛੱਡ ਗਿਆ, ਇੱਕ ਦਿਨ ਤੁਰਦੇ ਤੁਰਦੇ ਬਾਬਾ ਮੁਰਾਦ ਸ਼ਾਹ ਜੀ ਦੇ ਪੈਰੀ ਕੰਡਾ ਚੁੱਭ ਜਾਂਦਾ ਹੈ, ਬਾਬਾ ਮੁਰਾਦ ਸ਼ਾਹ ਜੀ ਕੋਲੋਂ ਆਪਣੇ ਮੁਰਸ਼ਦ ਦਾ ਵਿਛੋਰਾ ਸਿਹਾ ਨਾ ਗਿਆ ਤੇ ਓਹ ਵੀ ਜਲਦੀ ਹੀ 28 ਸਾਲ ਦੀ ਉਮਰ, 1960 ਵਿੱਚ ਸ਼ਰੀਰ ਛੱਡ ਗਏ. ਬਾਬਾ ਮੁਰਾਦ ਸ਼ਾਹ ਜੀ ਨੇ 24 ਸਾਲ ਦੀ ਉਮਰ ਵਿੱਚ ਫਕ਼ੀਰੀ ਸ਼ੁਰੂ ਕੀਤੀ ਤੇ 28 ਸਾਲ ਦੀ ਉਮਰ ਵਿੱਚ ਦੁਨੀਆਂ ਤੋਂ ਚਲੇ ਗਏ, ਸਿਰਫ 4 ਸਾਲ ਵਿੱਚ ਰੱਬੀ ਰੁਤਬਾ ਪਾ ਲੈਣਾ ਬਹੁਤ ਵੱਡੀ ਗੱਲ ਹੈ.
0 Comments